Sees Jhukhaaeeye Us Nu lyrics in Punjabi, Hindi & Roman- Klaam Diwan - E Hafiz Ji

sandeep singh
2 min readFeb 23, 2022

--

Sees Jhukhaaeeye Us Nu lyrics in Punjabi

ਕਲਾਮ ਦੀਵਾਨ - ਏ ਹਾਫਜ਼ ਜੀ
ਸੀਸ ਝੁਕਾਈਐ ਉਸਨੁ ਜਿਸ ਨੂੰ ਦੋ ਜਗ ਸੀਸ ਨਿਭਾਏ,
ਜਿਸਦੇ ਦਰ ਆਇਆਂ ਹੋਇਆਂ ਪੱਥਰ ਮੋਮ ਹੋ ਜਾਂਦੇ।
ਸਾਰੇ ਜੱਗ ਵਿੱਚ ਫਿਰ ਕੇ ਮੈਂ ਭੀ ਢੂੰਡੀ ਦੁਨੀਆ ਸਾਰੀ,
ਏ ਪਰ ਤੇਰੇ ਵਾਂਗ ਕਿਸੇ ਦੀ ਸੂਰਤ ਨਹੀਂਓ ਪਿਆਰੀ।
ਸੱਜਣਾ ਤੇਰੇ ਸੋਹਣੇ ਮੁੱਖ ਤੋ, ਜਾਨ ਕਰਾਂ ਕੁਰਬਾਨੀ,
ਢੂੰਡ ਥੱਕਾਂ ਮੈਂ ਸਾਰੇ ਜਗ ਵਿਚ ਹੋਰ ਨਾ ਤੇਰੀ ਸਾਨੀ।
ਅੱਖ ਤੇਰੀ ਨੇ ਬਾਦਸ਼ਾਹਾਂ ਨੂੰ ਆਪਣਾ ਪੇਸ਼ ਨਿਭਾਇਆ,
ਚੰਗਿਆਂ ਭਲਿਆਂ ਅਕਲਮੰਦਾਂ ਦਾ ਤੈਂ ਚਾ ਅਕਲ ਗਵਾਇਆ।
ਬਾਜ ਕਰੀਂ ਨਸੀਹਤ ਨਾਹੀਂ ਅਸਾਂ ਸ਼ੁਦਾਈਂਆਂ ਤਾਈਂ,
ਗਲੀ ਸੱਜਣ ਦੀ ਛੱਡ ਕੇ ਸਾਨੂੰ ਜੰਨਤ ਭਾਵੈ ਨਾਹੀਂ॥
ਜੇ ਸੋ ਸਾਲ ਕਬਰ ਮੇਰੀ ਆ ਪਾਇਆ ਤੁਧ ਫੇਰਾ,
ਤਾਂ ਵੀ ਹੱਡੀਆਂ ਨਿੱਕਲ ਕਬਰ ਥੀਂ ਮੁਜਰਾ ਕਰ ਸਨ ਤੇਰਾ।
ਜਦ ਤਕ ਜਾਨ ਮੇਰੀ ਨਾਹੀਂ ਏਹ ਮਲਕਲ ਮੋਤ ਸਦੇਂਦਾ,
ਤਦ ਤੱਕ ਸੋਹਣੇ ਮੁਖ ਤੇਰੇ ਦਾ ਦਰਸਨ ਰਹਾਂ ਕਰੇਂਦਾ।
ਜਿਸ ਦਿਨ ਦਾ ਮੇਰਾ ਮਹੀਅਤ ਹੋਵੇ ਦਫਨ ਕਰਨ ਲੈ ਜਾਵਣ,
ਮਠਾਂ ਦੇ ਵਿਚ ਪਾ ਕੇ ਮੇਨੁ ਮੈਖਾਨੇ ਦਫਨਾਵਣ।
ਚੁਕ ਜਨਾਜਾ ਹਾਫਿਜ਼ ਦਾ ਤੂ ਨਾਲ ਚਾਉ ਲੈ ਜਾਵੀਂ,
ਪਾਪੀ ਸੀ ਪਰ ਜਾ ਪਹੁੰਚਾ ਹੈ ਉੱਚਿਆਂ ਮੰਡਲਾਂ ਤਾਈਂ।
ਸਿਦਕ ਸਬੂਰੀ ਹੱਕ ਥੀਵੇ ਆਪਣਾ ਰੰਗ ਦਿਖਾਇਆ,
ਭਾਗ ਚੰਗੇਰੇ ਅੱਗੇ ਆਏ ਮੇਰੇ ਮੁਰਸ਼ਦ ਪਾਰ ਲੰਗਾਇਆ।
ਕਰ ਇਕੱਠਾ ਗੰਜ ਔਰ ਫਾਨੀ ਨਾਲ ਤੇਰੇ ਜੋ ਜਾਵੇ,
ਸੋਨਾ ਚਾਂਦੀ ਜੋੜਿਆ ਹੋਇਆ ਲੋਕਾ ਦੇ ਕੰਮ ਆਵੇ।
ਕੀ ਹੋਇਆ ਜੇ ਦੌਲਤ ਨਾਹੀਂ ਹਾਫਿਜ਼ ਕਰ ਸ਼ੁਕਰਾਨੇ,
ਮਿੱਠਾ ਬੋਲਣ ਨਾਲੋਂ ਕੇਹੜੇ ਚੰਗੇ ਹੋਰ ਖ਼ਜਾਨੇ।

Click here for Sees Jhukhaaeeye Us Nu lyrics in Punjabi, Hindi & Roman

Watch Sees Jhukhaaeeye Us Nu Radha Soami Shabad Video.

Coming Soon

--

--