Peed Song Lyrics in Punjabi, Hindi, and Roman Diljit Dosanjh- G.O.A.T.

sandeep singh
2 min readMar 11, 2021

--

About:-

“Peed song” is the latest Punjabi song Sung by Diljit Dosanjh from Album G.O.A.T. written by Raj Ranjodh. In this post song lyrics are provided in Punjabi, Hindi, and Roman language.

Peed Song Credits

Song Title: Peed

Album: G.O.A.T.

Singer: Diljit Dosanjh

Lyricist: Raj Ranjodh

Music: Gupz Sehra

Female Lead: Elwa

Model: Natasha, Kiannah

Director: Rahul Dutta

Video Concept: San Dosanjh

Mix & Mastered: Sumit Grover

Production Team: Aastha Verma, Gursimran Singh

Business Manager: Sonali Singh

Peed Song Lyrics in Punjabi

ਸਾਡੇ ਇਸ਼ਕ ਨੂੰ ਦਰਜ਼ਾ ਮਿਲੇ
ਜਾਂ ਨਾ ਮਿਲੇ ਕੋਈ ਗ਼ਮ ਨਹੀਂ
ਤੇਰੇ ਦਿਲ ’ਚ ਥੋੜੀ ਥਾਂ ਮਿਲੇ
ਜਾਂ ਨਾ ਮਿਲੇ ਕੋਈ ਗ਼ਮ ਨਹੀਂ

ਸੁਣ ਸੋਹਣਿਆਂ ਤੇਰੀ ਯਾਦ ਨਾਲ
ਵੇ ਮੈਂ ਖੇਡਦੀ ਦਿਨ ਰਾਤ ਵੇ
ਤੇਰਾ ਇਸ਼ਕ ਸਿਰ ਚੜ੍ਹ ਬੋਲਦਾ
ਹੁਣ ਇਸ਼ਕ ਸਾਡੀ ਜਾਤ ਵੇ
ਤੇਰੀ ਛੋਹ ਦੇ ਸੁਪਨੇ ਵੇਖਦਾ
ਗੁਸਾਤਾਖ ਦਿਲ ਸਾਰੀ ਰਾਤ ਵੇ

ਹੰਝੂਆਂ ਦੇ ਮੋਤੀ ਕਰਕੇ
ਹੰਝੂਆਂ ਦੇ ਮੋਤੀ ਕਰਕੇ
ਵੇ ਮੈਂ ਹੌਕਿਆਂ ਨੂੰ ਲੋਰੀਆਂ ਸਿਖਾਈਆਂ

ਤੇਰੀ ਦਿੱਤੀ ਪੀੜ ਸਾਂਭਦੀ
ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭਦੀ
ਤੇਰੀ ਦਿੱਤੀ ਪੀੜ ਸਾਂਭਦੀ

ਹੋ ਬਾਲ ਲਿਆ ਸਾਡੀ ਰੂਹ ਨੇ ਦੀਵਾ
ਅੰਦਰ ਦੀ ਵੱਟੀ ਪਾ
ਹੋ ਅਸਾਂ ਤਾਂ ਤੇਰੇ ਨਾਲ ਵਿਆਹੇ
ਸਾਡੇ ਰੋਸੇ ਸਾਡੇ ਚਾਅ

ਅਸਾਂ ਤਾਂ ਤੇਰੇ ਪੈਰ ਦੀ ਜੁੱਤੀ
ਭਾਵੇਂ ਲਾਹ ਭਾਵੇਂ ਸੱਜਣਾ ਭਾਵੇਂ ਪਾ
ਹੋ ਤੇਰੇ ਹੋਣਾ ਜਾਂ ਮਰ ਜਾਣਾ
ਭਾਵੇਂ ਦਿਲ ਰੱਖ ਲੈ ਭਾਵੇਂ ਸਾਹ

ਕਦੇ ਦਿਲ ਕਰੇ ਤੇਰੇ ਹੋਣ ਨੂੰ
ਮੋਢੇ ਤੇ ਸਿਰ ਧਰ ਰੋਣ ਨੂੰ
ਬੁੱਕਲ ਤੇਰੀ ਵਿੱਚ ਸੌਣ ਨੂੰ
ਮੱਥੇ ਤੋਂ ਨਜ਼ਰਾਂ ਲਾਹੁਣ ਨੂੰ

ਰਾਜ ਤੇਰੇ ਸ਼ਹਿਰ ਜੋ ਗਈ
ਰਾਜ ਤੇਰੇ ਸ਼ਹਿਰ ਜੋ ਗਈ
‘ਵਾ ਨੂੰ ਰੋਕ ਕੇ ਦੁਆਵਾਂ ਨੇ
ਸੁਣਾਈਆਂ

ਤੇਰੀ ਦਿੱਤੀ ਪੀੜ ਸਾਂਭਦੀ
ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭਦੀ
ਤੇਰੀ ਦਿੱਤੀ ਪੀੜ ਸਾਂਭਦੀ

ਸਾਡਾ ਹਾਲ ਪੁੱਛ ਲੈ ਆਣ ਕੇ
ਭਾਵੇਂ ਬੇਗ਼ਾਨਾ ਜਾਣ ਕੇ
ਅਸੀਂ ਆਖਰੀ ਸਾਹ ਛਾਣ ਕੇ
ਮਰ ਜਾਣਾ ਦੀਦਾਂ ਮਾਣ ਕੇ

ਮਰ ਕੇ ਵੀ ਅਸੀਂ ਸੱਜਣਾ
ਮਰ ਕੇ ਵੀ ਅਸੀਂ ਸੱਜਣਾ
ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ

ਤੇਰੀ ਦਿੱਤੀ ਪੀੜ ਸਾਂਭਦੀ
ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭਦੀ
ਤੇਰੀ ਦਿੱਤੀ ਪੀੜ ਸਾਂਭਦੀ

Get Full lyrics Peed Song in Punjabi, Roman, and Hindi

--

--

sandeep singh
sandeep singh

Written by sandeep singh

I am a Blogger, freelancer, and a web designer. Check my blog https://myonlinedigitalclassroom.blogspot.com

No responses yet