Massan Mai Eney Ku Pal lyrics in Roman, Punjabi, Hindi Satinder Sartaj
About:-
Massan Mai Eney Ku Pal is famous Punjabi song Written, sung, and compose by Dr. Satinder Sartaj. In this post song lyrics are provided in Hindi, Punjabi, and Roman language.
Song Credits:-
Title: Massan Mai Eney Ku Pal
Singer: Dr. Satinder Sartaj
Lyricist: Dr. Satinder Sartaj
Music: Dr. Satinder Sartaj
Massan Mai Eney Ku Pal lyrics in Punjabi
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਖਤਾਂ ਦਾ ਬਾਣੀਆਂ ਏ ਲੋਭੀ
ਦਿਤੇ ਹੋਏ ਪਲਾਂ ਨੂੰ ਨਾ ਮੋੜੇ॥
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮਸਾਂ ਮੈਂ ਇੰਨੇ ਕੁ ਪਲ ਜੋੜੋ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਖਤਾਂ ਦਾ ਬਾਣੀਆਂ ਦੇ ਲੋਭੀ
ਦਿਤੇ ਹੋਏ ਪਲਾਂ ਨੂੰ ਨਾ ਮੋੜੇ॥
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮਸਾਂ ਮੈਂ ਇੰਨੇ ਕੁ ਪਲਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ…
ਘੁੰਮੀ ਜਾਂਦਾ ਉਮਰਾਂ ਦਾ ਪਹਿਆ,
ਵੇਖ ਕਾਈਨਾਤ ਸੁੱਤੀ ਪਈ ਆ,
ਸਾਹਾਂ ਵੱਟੇ ਚਾਨਣੀ ਏ ਲਈ ਆ
ਪੱਜੇ ਆਉਂਦੇ ਸੂਰਜਾਂ ਦੇ ਘੋੜੇ॥
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਛੇਤੀ ਛੇਤੀ ਤੋੜ ਲੈ ਨੀ ਚੁੱਪਾਂ,
ਫੇਰ ਤੂੰ ਕਹੋਂਗੀ ਕਿੱਥੇ ਛੁੱਪਾਂ,
ਆ ਗਈਆਂ ਜ਼ਮਾਨੇ ਦੀਆਂ ਧੁੱਪਾਂ
ਫੁੱਲਾਂ ਚੋਂ ਤੇਲ ਨੂੰ ਨਚੋੜੇ॥
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ..
ਕਿੱਥੇ ਛੱਡ ਆਈਂ ਏਂ ਕਲੀਰੇ,
ਕਿੱਥੇ ਨੇ ਸੁਨੱਖੇ ਤੇਰੇ ਵੀਰੇ
ਦੇਖ ਮੈਂ ਸਜਾਏ ਸੂਹੇ ਚੀਰੇ,
ਬਾਬਲਾ ਕਿਦਾਂ ਦਾ ਵਰ ਲੋੜੇ॥
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ..
ਰੱਬ ਜੀ ਇਜਾਜਤਾਂ ਨੀ ਦਿੰਦੇ,
ਉੱਡ ਜਾਣੇ ਸਾਹਾਂ ਦੇ ਪਰਿੰਦੇ
ਸੁਣ ਸਰਤਾਜ ਦੀਏ ਜਿੰਦੇ
ਆਖਰਾਂ ਨੂੰ ਪੈਣੇ ਨੇ ਵਿਛੋੜੇ।
ਮਸਾਂ ਮੈਂ ਇੰਨੇ ਕੁ ਪਲ ਜੋੜੇ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ..
ਵਖਤਾਂ ਦਾ ਬਾਣੀਆਂ ਦੇ ਲੋਭੀ,
ਦਿਤੇ ਹੋਏ ਪਲਾਂ ਨੂੰ ਨਾ ਮੋੜੇ..
ਮਸਾਂ ਮੈਂ ਇੰਨੇ ਕੁ ਪਲ ਜੋੜੋ ਕਮਲੀਏ,
ਪਿਆਰ ਦੇ ਹੁੰਦੇ ਨੇ ਦਿਨ ਥੋੜੇ..