Mai Tere Kurban- Klaam Sai Bulley Shah Ji Lyrics in Roman, Hindi, and Punjabi
Mai Tere Kurban- Klaam Sai Bulley Shah Ji Lyrics in Punjabi
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ
ਵੇ ਵਿਹੜੇ ਆ ਵੜ ਮੇਰੇ।
ਜਾਣ ਤੂੰ ਭਾਵੇਂ ਨ ਜਾਣ
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ,
ਵੇ ਵਿਹੜੇ ਆ ਵੜ ਮੇਰੇ।
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਢੂੰਡਾਂ ਜੰਗਲ ਬੇਲਾ ਰੋਹੀ।
ਢੂੰਡਾਂ ਜੰਗਲ ਬੇਲਾ ਰੋਹੀ।
ਢੂੰਡਾਂ ਮੈਂ ਸਾਰਾ ਜਹਾਨ ਵੇ,
ਵੇ ਵਿਹੜੇ ਆ ਵੜ ਮੇਰੇ
ਰਾਂਝਾ ਤਾਂ ਲੋਕਾਂ ਵਿਚ ਕਹੀਦਾ।
ਰਾਂਝਾ ਤਾਂ ਲੋਕਾਂ ਵਿਚ ਕਹੀਦਾ।
ਲੋਕਾਂ ਦੇ ਭਾਣੇ ਚਾਕ ਮਹੀਂ ਦਾ,
ਲੋਕਾਂ ਦੇ ਭਾਣੇ ਚਾਕ ਮਹੀਂ ਦਾ,
ਸਾਡਾ ਤਾਂ ਦੀਨ ਈਮਾਨ ਵੇ,
ਵੇ ਵਿਹੜੇ ਆ ਵੜ ਮੇਰੇ।
ਸ਼ਾਹ ਇਨਾਇਤ ਸਾਈਂ ਮੇਰੇ।
ਸ਼ਾਹ ਇਨਾਇਤ ਸਾਈਂ ਮੇਰੇ।
ਮਾਪੇ ਛੋੜ ਲੱਗੀ ਲੜ ਤੇਰੇ,
ਮਾਪੇ ਛੋੜ ਲੱਗੀ ਲੜ ਤੇਰੇ,
ਲਾਈਆਂ ਦੀ ਲੱਜ ਜਾਣ,
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ
ਵੇ ਵਿਹੜੇ ਆ ਵੜ ਮੇਰੇ।
ਜਾਣ ਤੂੰ ਭਾਵੇਂ ਨ ਜਾਣ
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ
ਵੇ ਵਿਹੜੇ ਆ ਵੜ ਮੇਰੇ।
ਮੈਂ ਤੇਰੇ ਕੁਰਬਾਨ ਵੇ,
ਵੇ ਵਿਹੜੇ ਆ ਵੜ ਮੇਰੇ।